ਸੇਜ ਏਕ ਏਕੋ ਪ੍ਰਭੁ ਠਾਕੁਰੁ ਮਹਲੁ ਨ ਪਾਵੈ ਮਨਮੁਖ ਭਰਮਈਆ ॥
ਗੁਰੁ ਗੁਰੁ ਕਰਤ ਸਰਣਿ ਜੇ ਆਵੈ ਪ੍ਰਭੁ ਆਇ ਮਿਲੈ ਖਿਨੁ ਢੀਲ ਨ ਪਈਆ ॥
੫॥
ਕਰਿ ਕਰਿ ਕਿਰਿਆਚਾਰ ਵਧਾਏ ਮਨਿ ਪਾਖੰਡ ਕਰਮੁ ਕਪਟ ਲੋਭਈਆ ॥
ਬੇਸੁਆ ਕੈ ਘਰਿ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮੁ ਸਦਈਆ ॥
੬॥
ਪੂਰਬ ਜਨਮਿ ਭਗਤਿ ਕਰਿ ਆਏ ਗੁਰਿ ਹਰਿ ਹਰਿ ਹਰਿ ਹਰਿ ਭਗਤਿ ਜਮਈਆ ॥
ਭਗਤਿ ਭਗਤਿ ਕਰਤੇ ਹਰਿ ਪਾਇਆ ਜਾ ਹਰਿ ਹਰਿ ਹਰਿ ਹਰਿ ਨਾਮਿ ਸਮਈਆ ॥
੭॥
ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ ॥
ਜਿਨ ਕਉ ਠਾਕੁਰਿ ਕਿਰਪਾ ਧਾਰੀ ਬਾਹ ਪਕਰਿ ਨਾਨਕ ਕਢਿ ਲਈਆ ॥
੮॥
੬॥
੨॥
੧॥
੬॥
੯॥
ਰਾਗੁ ਬਿਲਾਵਲੁ ਮਹਲਾ ੫ ਅਸਟਪਦੀ ਘਰੁ ੧੨ ੴ ਸਤਿਗੁਰ ਪ੍ਰਸਾਦਿ ॥
ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥
ਤਜਿ ਆਨ ਸਰਣਿ ਗਹੀ ॥
੧॥
ਰਹਾਉ ॥
ਪ੍ਰਭ ਚਰਨ ਕਮਲ ਅਪਾਰ ॥
ਹਉ ਜਾਉ ਸਦ ਬਲਿਹਾਰ ॥
ਮਨਿ ਪ੍ਰੀਤਿ ਲਾਗੀ ਤਾਹਿ ॥
ਤਜਿ ਆਨ ਕਤਹਿ ਨ ਜਾਹਿ ॥
੧॥
ਹਰਿ ਨਾਮ ਰਸਨਾ ਕਹਨ ॥
ਮਲ ਪਾਪ ਕਲਮਲ ਦਹਨ ॥
ਚੜਿ ਨਾਵ ਸੰਤ ਉਧਾਰਿ ॥
ਭੈ ਤਰੇ ਸਾਗਰ ਪਾਰਿ ॥
੨॥
ਮਨਿ ਡੋਰਿ ਪ੍ਰੇਮ ਪਰੀਤਿ ॥
ਇਹ ਸੰਤ ਨਿਰਮਲ ਰੀਤਿ ॥
ਤਜਿ ਗਏ ਪਾਪ ਬਿਕਾਰ ॥
ਹਰਿ ਮਿਲੇ ਪ੍ਰਭ ਨਿਰੰਕਾਰ ॥
੩॥
ਪ੍ਰਭ ਪੇਖੀਐ ਬਿਸਮਾਦ ॥
ਚਖਿ ਅਨਦ ਪੂਰਨ ਸਾਦ ॥
ਨਹ ਡੋਲੀਐ ਇਤ ਊਤ ॥
ਪ੍ਰਭ ਬਸੇ ਹਰਿ ਹਰਿ ਚੀਤ ॥
੪॥
ਤਿਨ੍ਹ ਨਾਹਿ ਨਰਕ ਨਿਵਾਸੁ ॥
ਨਿਤ ਸਿਮਰਿ ਪ੍ਰਭ ਗੁਣਤਾਸੁ ॥
ਤੇ ਜਮੁ ਨ ਪੇਖਹਿ ਨੈਨ ॥
ਸੁਨਿ ਮੋਹੇ ਅਨਹਤ ਬੈਨ ॥
੫॥
ਹਰਿ ਸਰਣਿ ਸੂਰ ਗੁਪਾਲ ॥
ਪ੍ਰਭ ਭਗਤ ਵਸਿ ਦਇਆਲ ॥
ਹਰਿ ਨਿਗਮ ਲਹਹਿ ਨ ਭੇਵ ॥
ਨਿਤ ਕਰਹਿ ਮੁਨਿ ਜਨ ਸੇਵ ॥
੬॥
ਦੁਖ ਦੀਨ ਦਰਦ ਨਿਵਾਰ ॥
ਜਾ ਕੀ ਮਹਾ ਬਿਖੜੀ ਕਾਰ ॥
ਤਾ ਕੀ ਮਿਤਿ ਨ ਜਾਨੈ ਕੋਇ ॥
ਜਲਿ ਥਲਿ ਮਹੀਅਲਿ ਸੋਇ ॥
੭॥
ਕਰਿ ਬੰਦਨਾ ਲਖ ਬਾਰ ॥
ਥਕਿ ਪਰਿਓ ਪ੍ਰਭ ਦਰਬਾਰ ॥
ਪ੍ਰਭ ਕਰਹੁ ਸਾਧੂ ਧੂਰਿ ॥
ਨਾਨਕ ਮਨਸਾ ਪੂਰਿ ॥
੮॥
੧॥
ਬਿਲਾਵਲੁ ਮਹਲਾ ੫ ॥
ਪ੍ਰਭ ਜਨਮ ਮਰਨ ਨਿਵਾਰਿ ॥
ਹਾਰਿ ਪਰਿਓ ਦੁਆਰਿ ॥
ਗਹਿ ਚਰਨ ਸਾਧੂ ਸੰਗ ॥
ਮਨ ਮਿਸਟ ਹਰਿ ਹਰਿ ਰੰਗ ॥