Dhur Ki Baani — Sri Guru Granth Sahib Ji

Sehaj Path Sewa

Sacred Angs 1 to 1430 of Sri Guru Granth Sahib Ji. Save your path progress and resume whenever you return to the Darbar.

1430 Angs

Full View (Hazoori Mode)
830
Pavan Ang 830 of 1430

ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ ॥

ਅੰਧੁਲੇ ਟਿਕ ਨਿਰਧਨ ਧਨੁ ਪਾਇਓ ਪ੍ਰਭ ਨਾਨਕ ਅਨਿਕ ਗੁਨੀ ॥

੨॥

੨॥

੧੨੭॥

ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ ੴ ਸਤਿਗੁਰ ਪ੍ਰਸਾਦਿ ॥

ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥

ਉਡੀਨੀ ਉਡੀਨੀ ਉਡੀਨੀ ॥

ਕਬ ਘਰਿ ਆਵੈ ਰੀ ॥

੧॥

ਰਹਾਉ ॥

ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥

ਲਾਲਨੁ ਮੋਹਿ ਮਿਲਾਵਹੁ ॥

ਕਬ ਘਰਿ ਆਵੈ ਰੀ ॥

੧॥

ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥

ਤਬ ਰਸ ਮੰਗਲ ਗੁਨ ਗਾਵਹੁ ॥

ਆਨਦ ਰੂਪ ਧਿਆਵਹੁ ॥

ਨਾਨਕੁ ਦੁਆਰੈ ਆਇਓ ॥

ਤਉ ਮੈ ਲਾਲਨੁ ਪਾਇਓ ਰੀ ॥

੨॥

ਮੋਹਨ ਰੂਪੁ ਦਿਖਾਵੈ ॥

ਅਬ ਮੋਹਿ ਨੀਦ ਸੁਹਾਵੈ ॥

ਸਭ ਮੇਰੀ ਤਿਖਾ ਬੁਝਾਨੀ ॥

ਅਬ ਮੈ ਸਹਜਿ ਸਮਾਨੀ ॥

ਮੀਠੀ ਪਿਰਹਿ ਕਹਾਨੀ ॥

ਮੋਹਨੁ ਲਾਲਨੁ ਪਾਇਓ ਰੀ ॥

ਰਹਾਉ ਦੂਜਾ ॥

੧॥

੧੨੮॥

ਬਿਲਾਵਲੁ ਮਹਲਾ ੫ ॥

ਮੋਰੀ ਅਹੰ ਜਾਇ ਦਰਸਨ ਪਾਵਤ ਹੇ ॥

ਰਾਚਹੁ ਨਾਥ ਹੀ ਸਹਾਈ ਸੰਤਨਾ ॥

ਅਬ ਚਰਨ ਗਹੇ ॥

੧॥

ਰਹਾਉ ॥

ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥

ਅਨ ਰਸ ਨਹੀ ਚਾਹੈ ਏਕੈ ਹਰਿ ਲਾਹੈ ॥

੧॥

ਅਨ ਤੇ ਟੂਟੀਐ ਰਿਖ ਤੇ ਛੂਟੀਐ ॥

ਮਨ ਹਰਿ ਰਸ ਘੂਟੀਐ ਸੰਗਿ ਸਾਧੂ ਉਲਟੀਐ ॥

ਅਨ ਨਾਹੀ ਨਾਹੀ ਰੇ ॥

ਨਾਨਕ ਪ੍ਰੀਤਿ ਚਰਨ ਚਰਨ ਹੇ ॥

੨॥

੨॥

੧੨੯॥

ਰਾਗੁ ਬਿਲਾਵਲੁ ਮਹਲਾ ੯ ਦੁਪਦੇ ੴ ਸਤਿਗੁਰ ਪ੍ਰਸਾਦਿ ॥

ਦੁਖ ਹਰਤਾ ਹਰਿ ਨਾਮੁ ਪਛਾਨੋ ॥

ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥

੧॥

ਰਹਾਉ ॥

ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥

ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥

੧॥

ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥

ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥

੨॥

੧॥

ਬਿਲਾਵਲੁ ਮਹਲਾ ੯ ॥

ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥

ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥

੧॥

ਰਹਾਉ ॥

ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥

SikhiAt.Net
830 ×