Dhur Ki Baani — Sri Guru Granth Sahib Ji

Sehaj Path Sewa

Sacred Angs 1 to 1430 of Sri Guru Granth Sahib Ji. Save your path progress and resume whenever you return to the Darbar.

1430 Angs

Full View (Hazoori Mode)
630
Pavan Ang 630 of 1430

ਸਭ ਜੀਅ ਤੇਰੇ ਦਇਆਲਾ ॥

ਅਪਨੇ ਭਗਤ ਕਰਹਿ ਪ੍ਰਤਿਪਾਲਾ ॥

ਅਚਰਜੁ ਤੇਰੀ ਵਡਿਆਈ ॥

ਨਿਤ ਨਾਨਕ ਨਾਮੁ ਧਿਆਈ ॥

੨॥

੨੩॥

੮੭॥

ਸੋਰਠਿ ਮਹਲਾ ੫ ॥

ਨਾਲਿ ਨਰਾਇਣੁ ਮੇਰੈ ॥

ਜਮਦੂਤੁ ਨ ਆਵੈ ਨੇਰੈ ॥

ਕੰਠਿ ਲਾਇ ਪ੍ਰਭ ਰਾਖੈ ॥

ਸਤਿਗੁਰ ਕੀ ਸਚੁ ਸਾਖੈ ॥

੧॥

ਗੁਰਿ ਪੂਰੈ ਪੂਰੀ ਕੀਤੀ ॥

ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥

੧॥

ਰਹਾਉ ॥

ਪ੍ਰਭਿ ਸਗਲੇ ਥਾਨ ਵਸਾਏ ॥

ਸੁਖਿ ਸਾਂਦਿ ਫਿਰਿ ਆਏ ॥

ਨਾਨਕ ਪ੍ਰਭ ਸਰਣਾਏ ॥

ਜਿਨਿ ਸਗਲੇ ਰੋਗ ਮਿਟਾਏ ॥

੨॥

੨੪॥

੮੮॥

ਸੋਰਠਿ ਮਹਲਾ ੫ ॥

ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥

ਦਰਸਨੁ ਭੇਟਤ ਹੋਤ ਅਨੰਦਾ ਦੂਖੁ ਗਇਆ ਹਰਿ ਗਾਈਐ ॥

੧॥

ਹਰਿ ਰਸੁ ਪੀਵਹੁ ਭਾਈ ॥

ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥

ਰਹਾਉ ॥

ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥

ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮਿ ਰਹਾ ਲਿਵ ਲਾਈ ॥

੨॥

੨੫॥

੮੯॥

ਸੋਰਠਿ ਮਹਲਾ ੫ ॥

ਕਰਨ ਕਰਾਵਨ ਹਰਿ ਅੰਤਰਜਾਮੀ ਜਨ ਅਪੁਨੇ ਕੀ ਰਾਖੈ ॥

ਜੈ ਜੈ ਕਾਰੁ ਹੋਤੁ ਜਗ ਭੀਤਰਿ ਸਬਦੁ ਗੁਰੂ ਰਸੁ ਚਾਖੈ ॥

੧॥

ਪ੍ਰਭ ਜੀ ਤੇਰੀ ਓਟ ਗੁਸਾਈ ॥

ਤੂ ਸਮਰਥੁ ਸਰਨਿ ਕਾ ਦਾਤਾ ਆਠ ਪਹਰ ਤੁਮ੍ਹ ਧਿਆਈ ॥

ਰਹਾਉ ॥

ਜੋ ਜਨੁ ਭਜਨੁ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ ॥

ਸਤਿਗੁਰ ਚਰਨ ਲਗੇ ਭਉ ਮਿਟਿਆ ਹਰਿ ਗੁਨ ਗਾਏ ਮਨ ਮਾਹੀ ॥

੨॥

ਸੂਖ ਸਹਜ ਆਨੰਦ ਘਨੇਰੇ ਸਤਿਗੁਰ ਦੀਆ ਦਿਲਾਸਾ ॥

ਜਿਣਿ ਘਰਿ ਆਏ ਸੋਭਾ ਸੇਤੀ ਪੂਰਨ ਹੋਈ ਆਸਾ ॥

੩॥

ਪੂਰਾ ਗੁਰੁ ਪੂਰੀ ਮਤਿ ਜਾ ਕੀ ਪੂਰਨ ਪ੍ਰਭ ਕੇ ਕਾਮਾ ॥

ਗੁਰ ਚਰਨੀ ਲਾਗਿ ਤਰਿਓ ਭਵ ਸਾਗਰੁ ਜਪਿ ਨਾਨਕ ਹਰਿ ਹਰਿ ਨਾਮਾ ॥

੪॥

੨੬॥

੯੦॥

ਸੋਰਠਿ ਮਹਲਾ ੫ ॥

ਭਇਓ ਕਿਰਪਾਲੁ ਦੀਨ ਦੁਖ ਭੰਜਨੁ ਆਪੇ ਸਭ ਬਿਧਿ ਥਾਟੀ ॥

ਖਿਨ ਮਹਿ ਰਾਖਿ ਲੀਓ ਜਨੁ ਅਪੁਨਾ ਗੁਰ ਪੂਰੈ ਬੇੜੀ ਕਾਟੀ ॥

੧॥

ਮੇਰੇ ਮਨ ਗੁਰ ਗੋਵਿੰਦੁ ਸਦ ਧਿਆਈਐ ॥

ਸਗਲ ਕਲੇਸ ਮਿਟਹਿ ਇਸੁ ਤਨ ਤੇ ਮਨ ਚਿੰਦਿਆ ਫਲੁ ਪਾਈਐ ॥

ਰਹਾਉ ॥

ਜੀਅ ਜੰਤ ਜਾ ਕੇ ਸਭਿ ਕੀਨੇ ਪ੍ਰਭੁ ਊਚਾ ਅਗਮ ਅਪਾਰਾ ॥

ਸਾਧਸੰਗਿ ਨਾਨਕ ਨਾਮੁ ਧਿਆਇਆ ਮੁਖ ਊਜਲ ਭਏ ਦਰਬਾਰਾ ॥

੨॥

੨੭॥

੯੧॥

ਸੋਰਠਿ ਮਹਲਾ ੫ ॥

ਸਿਮਰਉ ਅਪੁਨਾ ਸਾਂਈ ॥

ਦਿਨਸੁ ਰੈਨਿ ਸਦ ਧਿਆਈ ॥

ਹਾਥ ਦੇਇ ਜਿਨਿ ਰਾਖੇ ॥

ਹਰਿ ਨਾਮ ਮਹਾ ਰਸ ਚਾਖੇ ॥

੧॥

SikhiAt.Net
630 ×