Dhur Ki Baani — Sri Guru Granth Sahib Ji

Sehaj Path Sewa

Sacred Angs 1 to 1430 of Sri Guru Granth Sahib Ji. Save your path progress and resume whenever you return to the Darbar.

1430 Angs

Full View (Hazoori Mode)
628
Pavan Ang 628 of 1430

ਸੰਤਹੁ ਸੁਖੁ ਹੋਆ ਸਭ ਥਾਈ ॥

ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥

ਰਹਾਉ ॥

ਧੁਰ ਕੀ ਬਾਣੀ ਆਈ ॥

ਤਿਨਿ ਸਗਲੀ ਚਿੰਤ ਮਿਟਾਈ ॥

ਦਇਆਲ ਪੁਰਖ ਮਿਹਰਵਾਨਾ ॥

ਹਰਿ ਨਾਨਕ ਸਾਚੁ ਵਖਾਨਾ ॥

੨॥

੧੩॥

੭੭॥

ਸੋਰਠਿ ਮਹਲਾ ੫ ॥

ਐਥੈ ਓਥੈ ਰਖਵਾਲਾ ॥

ਪ੍ਰਭ ਸਤਿਗੁਰ ਦੀਨ ਦਇਆਲਾ ॥

ਦਾਸ ਅਪਨੇ ਆਪਿ ਰਾਖੇ ॥

ਘਟਿ ਘਟਿ ਸਬਦੁ ਸੁਭਾਖੇ ॥

੧॥

ਗੁਰ ਕੇ ਚਰਣ ਊਪਰਿ ਬਲਿ ਜਾਈ ॥

ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥

ਰਹਾਉ ॥

ਆਪਿ ਸਹਾਈ ਹੋਆ ॥

ਸਚੇ ਦਾ ਸਚਾ ਢੋਆ ॥

ਤੇਰੀ ਭਗਤਿ ਵਡਿਆਈ ॥

ਪਾਈ ਨਾਨਕ ਪ੍ਰਭ ਸਰਣਾਈ ॥

੨॥

੧੪॥

੭੮॥

ਸੋਰਠਿ ਮਹਲਾ ੫ ॥

ਸਤਿਗੁਰ ਪੂਰੇ ਭਾਣਾ ॥

ਤਾ ਜਪਿਆ ਨਾਮੁ ਰਮਾਣਾ ॥

ਗੋਬਿੰਦ ਕਿਰਪਾ ਧਾਰੀ ॥

ਪ੍ਰਭਿ ਰਾਖੀ ਪੈਜ ਹਮਾਰੀ ॥

੧॥

ਹਰਿ ਕੇ ਚਰਨ ਸਦਾ ਸੁਖਦਾਈ ॥

ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥

੧॥

ਰਹਾਉ ॥

ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥

ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥

੨॥

ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥

ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥

੩॥

ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥

ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥

੪॥

੧੫॥

੭੯॥

ਸੋਰਠਿ ਮਹਲਾ ੫ ॥

ਗਰੀਬੀ ਗਦਾ ਹਮਾਰੀ ॥

ਖੰਨਾ ਸਗਲ ਰੇਨੁ ਛਾਰੀ ॥

ਇਸੁ ਆਗੈ ਕੋ ਨ ਟਿਕੈ ਵੇਕਾਰੀ ॥

ਗੁਰ ਪੂਰੇ ਏਹ ਗਲ ਸਾਰੀ ॥

੧॥

ਹਰਿ ਹਰਿ ਨਾਮੁ ਸੰਤਨ ਕੀ ਓਟਾ ॥

ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥

੧॥

ਰਹਾਉ ॥

ਸੰਤ ਸੰਗਿ ਜਸੁ ਗਾਇਆ ॥

ਇਹੁ ਪੂਰਨ ਹਰਿ ਧਨੁ ਪਾਇਆ ॥

ਕਹੁ ਨਾਨਕ ਆਪੁ ਮਿਟਾਇਆ ॥

ਸਭੁ ਪਾਰਬ੍ਰਹਮੁ ਨਦਰੀ ਆਇਆ ॥

੨॥

੧੬॥

੮੦॥

ਸੋਰਠਿ ਮਹਲਾ ੫ ॥

ਗੁਰਿ ਪੂਰੈ ਪੂਰੀ ਕੀਨੀ ॥

ਬਖਸ ਅਪੁਨੀ ਕਰਿ ਦੀਨੀ ॥

ਨਿਤ ਅਨੰਦ ਸੁਖ ਪਾਇਆ ॥

ਥਾਵ ਸਗਲੇ ਸੁਖੀ ਵਸਾਇਆ ॥

੧॥

ਹਰਿ ਕੀ ਭਗਤਿ ਫਲ ਦਾਤੀ ॥

ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥

ਰਹਾਉ ॥

ਗੁਰਬਾਣੀ ਗਾਵਹ ਭਾਈ ॥

ਓਹ ਸਫਲ ਸਦਾ ਸੁਖਦਾਈ ॥

ਨਾਨਕ ਨਾਮੁ ਧਿਆਇਆ ॥

ਪੂਰਬਿ ਲਿਖਿਆ ਪਾਇਆ ॥

੨॥

੧੭॥

੮੧॥

ਸੋਰਠਿ ਮਹਲਾ ੫ ॥

SikhiAt.Net
628 ×