Dhur Ki Baani — Sri Guru Granth Sahib Ji

Sehaj Path Sewa

Sacred Angs 1 to 1430 of Sri Guru Granth Sahib Ji. Save your path progress and resume whenever you return to the Darbar.

1430 Angs

Full View (Hazoori Mode)
409
Pavan Ang 409 of 1430

ਤਜਿ ਮਾਨ ਮੋਹ ਵਿਕਾਰ ਮਿਥਿਆ ਜਪਿ ਰਾਮ ਰਾਮ ਰਾਮ ॥

ਮਨ ਸੰਤਨਾ ਕੈ ਚਰਨਿ ਲਾਗੁ ॥

੧॥

ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ ਪਾਰਬ੍ਰਹਮ ਹਰਿ ਚਰਣ ਸਿਮਰਿ ਜਾਗੁ ॥

ਕਰਿ ਭਗਤਿ ਨਾਨਕ ਪੂਰਨ ਭਾਗੁ ॥

੨॥

੪॥

੧੫੫॥

ਆਸਾ ਮਹਲਾ ੫ ॥

ਹਰਖ ਸੋਗ ਬੈਰਾਗ ਅਨੰਦੀ ਖੇਲੁ ਰੀ ਦਿਖਾਇਓ ॥

੧॥

ਰਹਾਉ ॥

ਖਿਨਹੂੰ ਭੈ ਨਿਰਭੈ ਖਿਨਹੂੰ ਖਿਨਹੂੰ ਉਠਿ ਧਾਇਓ ॥

ਖਿਨਹੂੰ ਰਸ ਭੋਗਨ ਖਿਨਹੂੰ ਖਿਨਹੂ ਤਜਿ ਜਾਇਓ ॥

੧॥

ਖਿਨਹੂੰ ਜੋਗ ਤਾਪ ਬਹੁ ਪੂਜਾ ਖਿਨਹੂੰ ਭਰਮਾਇਓ ॥

ਖਿਨਹੂੰ ਕਿਰਪਾ ਸਾਧੂ ਸੰਗ ਨਾਨਕ ਹਰਿ ਰੰਗੁ ਲਾਇਓ ॥

੨॥

੫॥

੧੫੬॥

ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ ੴ ਸਤਿਗੁਰ ਪ੍ਰਸਾਦਿ ॥

ਗੋਬਿੰਦ ਗੋਬਿੰਦ ਕਰਿ ਹਾਂ ॥

ਹਰਿ ਹਰਿ ਮਨਿ ਪਿਆਰਿ ਹਾਂ ॥

ਗੁਰਿ ਕਹਿਆ ਸੁ ਚਿਤਿ ਧਰਿ ਹਾਂ ॥

ਅਨ ਸਿਉ ਤੋਰਿ ਫੇਰਿ ਹਾਂ ॥

ਐਸੇ ਲਾਲਨੁ ਪਾਇਓ ਰੀ ਸਖੀ ॥

੧॥

ਰਹਾਉ ॥

ਪੰਕਜ ਮੋਹ ਸਰਿ ਹਾਂ ॥

ਪਗੁ ਨਹੀ ਚਲੈ ਹਰਿ ਹਾਂ ॥

ਗਹਡਿਓ ਮੂੜ ਨਰਿ ਹਾਂ ॥

ਅਨਿਨ ਉਪਾਵ ਕਰਿ ਹਾਂ ॥

ਤਉ ਨਿਕਸੈ ਸਰਨਿ ਪੈ ਰੀ ਸਖੀ ॥

੧॥

ਥਿਰ ਥਿਰ ਚਿਤ ਥਿਰ ਹਾਂ ॥

ਬਨੁ ਗ੍ਰਿਹੁ ਸਮਸਰਿ ਹਾਂ ॥

ਅੰਤਰਿ ਏਕ ਪਿਰ ਹਾਂ ॥

ਬਾਹਰਿ ਅਨੇਕ ਧਰਿ ਹਾਂ ॥

ਰਾਜਨ ਜੋਗੁ ਕਰਿ ਹਾਂ ॥

ਕਹੁ ਨਾਨਕ ਲੋਗ ਅਲੋਗੀ ਰੀ ਸਖੀ ॥

੨॥

੧॥

੧੫੭॥

ਆਸਾਵਰੀ ਮਹਲਾ ੫ ॥

ਮਨਸਾ ਏਕ ਮਾਨਿ ਹਾਂ ॥

ਗੁਰ ਸਿਉ ਨੇਤ ਧਿਆਨਿ ਹਾਂ ॥

ਦ੍ਰਿੜੁ ਸੰਤ ਮੰਤ ਗਿਆਨਿ ਹਾਂ ॥

ਸੇਵਾ ਗੁਰ ਚਰਾਨਿ ਹਾਂ ॥

ਤਉ ਮਿਲੀਐ ਗੁਰ ਕ੍ਰਿਪਾਨਿ ਮੇਰੇ ਮਨਾ ॥

੧॥

ਰਹਾਉ ॥

ਟੂਟੇ ਅਨ ਭਰਾਨਿ ਹਾਂ ॥

ਰਵਿਓ ਸਰਬ ਥਾਨਿ ਹਾਂ ॥

ਲਹਿਓ ਜਮ ਭਇਆਨਿ ਹਾਂ ॥

ਪਾਇਓ ਪੇਡ ਥਾਨਿ ਹਾਂ ॥

ਤਉ ਚੂਕੀ ਸਗਲ ਕਾਨਿ ॥

੧॥

ਲਹਨੋ ਜਿਸੁ ਮਥਾਨਿ ਹਾਂ ॥

ਭੈ ਪਾਵਕ ਪਾਰਿ ਪਰਾਨਿ ਹਾਂ ॥

ਨਿਜ ਘਰਿ ਤਿਸਹਿ ਥਾਨਿ ਹਾਂ ॥

ਹਰਿ ਰਸ ਰਸਹਿ ਮਾਨਿ ਹਾਂ ॥

ਲਾਥੀ ਤਿਸ ਭੁਖਾਨਿ ਹਾਂ ॥

ਨਾਨਕ ਸਹਜਿ ਸਮਾਇਓ ਰੇ ਮਨਾ ॥

੨॥

੨॥

੧੫੮॥

ਆਸਾਵਰੀ ਮਹਲਾ ੫ ॥

ਹਰਿ ਹਰਿ ਹਰਿ ਗੁਨੀ ਹਾਂ ॥

ਜਪੀਐ ਸਹਜ ਧੁਨੀ ਹਾਂ ॥

ਸਾਧੂ ਰਸਨ ਭਨੀ ਹਾਂ ॥

ਛੂਟਨ ਬਿਧਿ ਸੁਨੀ ਹਾਂ ॥

ਪਾਈਐ ਵਡ ਪੁਨੀ ਮੇਰੇ ਮਨਾ ॥

੧॥

ਰਹਾਉ ॥

ਖੋਜਹਿ ਜਨ ਮੁਨੀ ਹਾਂ ॥

ਸ੍ਰਬ ਕਾ ਪ੍ਰਭ ਧਨੀ ਹਾਂ ॥

ਦੁਲਭ ਕਲਿ ਦੁਨੀ ਹਾਂ ॥

ਦੂਖ ਬਿਨਾਸਨੀ ਹਾਂ ॥

ਪ੍ਰਭ ਪੂਰਨ ਆਸਨੀ ਮੇਰੇ ਮਨਾ ॥

੧॥

ਮਨ ਸੋ ਸੇਵੀਐ ਹਾਂ ॥

SikhiAt.Net
409 ×