Dhur Ki Baani — Sri Guru Granth Sahib Ji

Sehaj Path Sewa

Sacred Angs 1 to 1430 of Sri Guru Granth Sahib Ji. Save your path progress and resume whenever you return to the Darbar.

1430 Angs

Full View (Hazoori Mode)
895
Pavan Ang 895 of 1430

ਸੰਤਨ ਕੇ ਪ੍ਰਾਣ ਅਧਾਰ ॥

ਊਚੇ ਤੇ ਊਚ ਅਪਾਰ ॥

੩॥

ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥

ਕਰਿ ਕਿਰਪਾ ਜਿਸੁ ਆਪੇ ਦੀਜੈ ॥

ਸੂਖ ਸਹਜ ਆਨੰਦ ਹਰਿ ਨਾਉ ॥

ਨਾਨਕ ਜਪਿਆ ਗੁਰ ਮਿਲਿ ਨਾਉ ॥

੪॥

੨੭॥

੩੮॥

ਰਾਮਕਲੀ ਮਹਲਾ ੫ ॥

ਸਗਲ ਸਿਆਨਪ ਛਾਡਿ ॥

ਕਰਿ ਸੇਵਾ ਸੇਵਕ ਸਾਜਿ ॥

ਅਪਨਾ ਆਪੁ ਸਗਲ ਮਿਟਾਇ ॥

ਮਨ ਚਿੰਦੇ ਸੇਈ ਫਲ ਪਾਇ ॥

੧॥

ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥

ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥

੧॥

ਰਹਾਉ ॥

ਦੂਜਾ ਨਹੀ ਜਾਨੈ ਕੋਇ ॥

ਸਤਗੁਰੁ ਨਿਰੰਜਨੁ ਸੋਇ ॥

ਮਾਨੁਖ ਕਾ ਕਰਿ ਰੂਪੁ ਨ ਜਾਨੁ ॥

ਮਿਲੀ ਨਿਮਾਨੇ ਮਾਨੁ ॥

੨॥

ਗੁਰ ਕੀ ਹਰਿ ਟੇਕ ਟਿਕਾਇ ॥

ਅਵਰ ਆਸਾ ਸਭ ਲਾਹਿ ॥

ਹਰਿ ਕਾ ਨਾਮੁ ਮਾਗੁ ਨਿਧਾਨੁ ॥

ਤਾ ਦਰਗਹ ਪਾਵਹਿ ਮਾਨੁ ॥

੩॥

ਗੁਰ ਕਾ ਬਚਨੁ ਜਪਿ ਮੰਤੁ ॥

ਏਹਾ ਭਗਤਿ ਸਾਰ ਤਤੁ ॥

ਸਤਿਗੁਰ ਭਏ ਦਇਆਲ ॥

ਨਾਨਕ ਦਾਸ ਨਿਹਾਲ ॥

੪॥

੨੮॥

੩੯॥

ਰਾਮਕਲੀ ਮਹਲਾ ੫ ॥

ਹੋਵੈ ਸੋਈ ਭਲ ਮਾਨੁ ॥

ਆਪਨਾ ਤਜਿ ਅਭਿਮਾਨੁ ॥

ਦਿਨੁ ਰੈਨਿ ਸਦਾ ਗੁਨ ਗਾਉ ॥

ਪੂਰਨ ਏਹੀ ਸੁਆਉ ॥

੧॥

ਆਨੰਦ ਕਰਿ ਸੰਤ ਹਰਿ ਜਪਿ ॥

ਛਾਡਿ ਸਿਆਨਪ ਬਹੁ ਚਤੁਰਾਈ ਗੁਰ ਕਾ ਜਪਿ ਮੰਤੁ ਨਿਰਮਲ ॥

੧॥

ਰਹਾਉ ॥

ਏਕ ਕੀ ਕਰਿ ਆਸ ਭੀਤਰਿ ॥

ਨਿਰਮਲ ਜਪਿ ਨਾਮੁ ਹਰਿ ਹਰਿ ॥

ਗੁਰ ਕੇ ਚਰਨ ਨਮਸਕਾਰਿ ॥

ਭਵਜਲੁ ਉਤਰਹਿ ਪਾਰਿ ॥

੨॥

ਦੇਵਨਹਾਰ ਦਾਤਾਰ ॥

ਅੰਤੁ ਨ ਪਾਰਾਵਾਰ ॥

ਜਾ ਕੈ ਘਰਿ ਸਰਬ ਨਿਧਾਨ ॥

ਰਾਖਨਹਾਰ ਨਿਦਾਨ ॥

੩॥

ਨਾਨਕ ਪਾਇਆ ਏਹੁ ਨਿਧਾਨ ॥

ਹਰੇ ਹਰਿ ਨਿਰਮਲ ਨਾਮ ॥

ਜੋ ਜਪੈ ਤਿਸ ਕੀ ਗਤਿ ਹੋਇ ॥

ਨਾਨਕ ਕਰਮਿ ਪਰਾਪਤਿ ਹੋਇ ॥

੪॥

੨੯॥

੪੦॥

ਰਾਮਕਲੀ ਮਹਲਾ ੫ ॥

ਦੁਲਭ ਦੇਹ ਸਵਾਰਿ ॥

ਜਾਹਿ ਨ ਦਰਗਹ ਹਾਰਿ ॥

ਹਲਤਿ ਪਲਤਿ ਤੁਧੁ ਹੋਇ ਵਡਿਆਈ ॥

ਅੰਤ ਕੀ ਬੇਲਾ ਲਏ ਛਡਾਈ ॥

੧॥

ਰਾਮ ਕੇ ਗੁਨ ਗਾਉ ॥

ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥

੧॥

ਰਹਾਉ ॥

ਊਠਤ ਬੈਠਤ ਹਰਿ ਜਾਪੁ ॥

ਬਿਨਸੈ ਸਗਲ ਸੰਤਾਪੁ ॥

ਬੈਰੀ ਸਭਿ ਹੋਵਹਿ ਮੀਤ ॥

ਨਿਰਮਲੁ ਤੇਰਾ ਹੋਵੈ ਚੀਤ ॥

੨॥

ਸਭ ਤੇ ਊਤਮ ਇਹੁ ਕਰਮੁ ॥

ਸਗਲ ਧਰਮ ਮਹਿ ਸ੍ਰੇਸਟ ਧਰਮੁ ॥

ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥

ਜਨਮ ਜਨਮ ਕਾ ਉਤਰੈ ਭਾਰੁ ॥

੩॥

ਪੂਰਨ ਤੇਰੀ ਹੋਵੈ ਆਸ ॥

ਜਮ ਕੀ ਕਟੀਐ ਤੇਰੀ ਫਾਸ ॥

ਗੁਰ ਕਾ ਉਪਦੇਸੁ ਸੁਨੀਜੈ ॥

ਨਾਨਕ ਸੁਖਿ ਸਹਜਿ ਸਮੀਜੈ ॥

੪॥

੩੦॥

੪੧॥

SikhiAt.Net
895 ×